ਸੁਨਾਮ (ਰਮੇਸ਼ ਗਰਗ) : ਸਥਾਨਕ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਰੇਲਵੇ ਰੋਡ ਸਥਿਤ ਸ੍ਰੀ ਜੀ ਡੈਂਟਲ ਐਂਡ ਇੰਪਲਾਂਟ ਸੈਂਟਰ ਵਿੱਖੇ ਮੈਂਬਰਾਂ ਦੇ ਦੰਦਾ ਦੀ ਜਾਂਚ ਕਰਾਉਣ ਲਈ ਕੈਂਪ ਲਾਇਆ ਗਿਆ ਇਸ ਵਿੱਚ ਦੰਦਾਂ ਦੇ ਸਰਜਨ ਡਾ, ਇਸੂ਼ ਸਿੰਗਲਾ ਬੀ, ਡੀ, ਐਸ,,, ਐਮ ਡੀ, ਐਸ ਅਤੇ ਡਾ, ਰੀਤੂ ਅਗਰਵਾਲ ਬੀ, ਡੀ, ਐਸ, ਐਮ,ਡੀ, ਐਸ ਨੇ ਦੰਦਾਂ ਦੀ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ।
ਇਸ ਮੌਕੇ ਤੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਡਾਕਟਰ ਸਾਹਿਬਾਨਾਂ ਦਾ ਫਰੀ ਕੈਂਪ ਲਾਉਣ ਤੇ ਧੰਨਵਾਦ ਕੀਤਾ ਅਤੇ ਡਾਕਟਰ ਸਾਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ , ਇਸ ਮੌਕੇ ਤੇ ਡਾਕਟਰ ਸਾਹਿਬ ਵੱਲੋਂ ਮੈਂਬਰਾਂ ਲਈ ਠੰਡੇ ਅਤੇ ਚਾਹ ਦਾ ਵੀ ਇੰਤਜਾਮ ਕੀਤਾ ਗਿਆ। ਉਨ੍ਹਾਂ ਸਾਰੇ ਮੈਬਰਾਂ ਨੂੰ ਕਾਰਡ ਵੀ ਬਣਾ ਕੇ ਦਿੱਤੇ ਤਾਂ ਕੇ ਉਹ ਕਿਸੇ ਵੇਲੇ ਵੀ ਆ ਕੇ ਦੰਦ ਚੈਕ ਕਰਵਾ ਸਕਦੇ ਹਨ। ਇਸ ਕੈਂਪ ਵਿੱਚ ਸ੍ਰੀ ਕਾਲਾ ਰਾਮ ਕਾਂਸਲ ਪੀ, ਸੀ, ਐਸ, ਐਸ ਡੀ, ਐਮ ਪਾਤੜਾਂ ਨੇ ਵਿਸੇਸ਼ ਤੌਰ ਤੇ ਸਿ਼ਰਕਤ ਕੀਤੀ। ਉਨ੍ਹਾਂ ਨੇ ਵੀ ਡਾਕਟਰ ਸਾਹਿਬਾਨਾਂ ਵੱਲੋਂ ਬਜੁਰਗਾਂ ਲਈ ਮੁਫਤ ਕੈਂਪ ਲਾਉਣ ਦੀ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ। ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਵੀ ਸਵਾਗਤ ਕੀਤਾ ਗਿਆ ਤੇ ਸਮਾ ਕੱਢ ਕੇ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ। ਕੈਂਪ ਵਿੱਚ ਲੱਗਭਗ 50 ਮੈਂਬਰਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਬਾਕੀ ਮੈਂਬਰ ਵੀ ਜਾ ਕੇ ਜਾਂਚ ਕਰਵਾ ਸਕਦੇ ਹਨ।
ਇਸ ਮੌਕੇ ਤੇ ਪ੍ਰਧਾਨ ਰੁਪਿੰਦਰ ਭਾਰਦਵਾਜ, ਪਵਨ ਗੁਜਰਾਂ, ਬੀਰਬਲ ਬਾਂਸਲ, ਬਲਵਿੰਦਰ ਭਾਰਦਵਾਜ, ਕ੍ਰਿਸ਼ਨ ਸੰਦੋਹਾ, ਭਰਤ ਹਰੀ ਸ਼ਰਮਾ, ਰਮੇਸ਼ ਸ਼ਰਮਾ ਐਡਵੋਕੇਟ, ਵੇਦ ਕਪੂਰ, ਸੁਖਚੈਨ ਸਿੰਘ ਖਹਿਰਾ, ਰਾਜ ਕਮਾਰ ਡੱਲਾ,ਸੁਰਿੰਦਰ ਸਿੰਘ, ਮੇਘ ਰਾਜ ਗੁਪਤਾ, ਰਕੇਸ਼ ਜਿੰਦਲ,ਹਰੀਦੇਵ ਗੋਇਲ, ਈਸ਼ਵਰ ਸਿੰਘ, ਸੁਰੇਸ਼ ਜੈਨ, ਰਾਮ ਨਿਵਾਸ, ਗੁਰਬਚਨ ਸਿੰਘ, ਸ਼ਵਿੰਦਰ ਸਿੰਘ, ਮਹਿੰਦਰ ਸਿੰਘ ਜੌੜਾ, ਉਂਕਾਰ ਸਿੰਘ ਖੁਰਮੀ, ਰਾਮ ਲਾਲ ਤਾਇਲ ਤੇ ਤਰਨਜੀਤ ਸਿੰਘ ਆਦਿ ਨੇ ਆਪਣੇ ਦੰਦਾਂ ਦੀ ਜਾਂਚ ਕਰਵਾਈ ਤੇ ਲੋੜੀਂਦੀ ਦਵਾਈ ਲਈ।